 |
ਕੇਪਿਲਾਨੋ ਸਸਪੈਨਸ਼ਨ ਬ੍ਰਿਜ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਧ ਪ੍ਰਸਿੱਧ ਯਾਤਰੀ ਆਕਰਸ਼ਣ ਹੈ। ਕਾਰਨ ਸਾਫ਼ ਹੈ, ਇੱਥੇ ਦੇਖਣ ਅਤੇ ਕਰਨ ਲਈ ਬਹੁਤ ਕੁਝ ਹੈ! ਵੈਨਕੂਵਰ ਸ਼ਹਿਰ ਤੋਂ ਕੁਝ ਹੀ ਮਿੰਟਾਂ ਦੀ ਦੂਰੀ 'ਤੇ, ਕੇਪਿਲਾਨੋ ਸਸਪੈਨਸ਼ਨ ਬ੍ਰਿਜ ਕੁਦਰਤ, ਇਤਿਹਾਸ ਅਤੇ ਸੱਭਿਆਚਾਰ ਦਾ ਵਿਲੱਖਣ ਸੁਮੇਲ ਹੈ ਅਤੇ ਵੈਨਕੂਵਰ ਦੇ ਇਸ ਯਾਤਰੀ ਆਕਰਸ਼ਣ ਨੂੰ ਬ੍ਰਿਟਿਸ਼ ਕੋਲੰਬੀਆ ਦਾ ਸੰਪੂਰਨ ਅਨੁਭਵ ਅਤੇ ਵੈਨਕੂਵਰ, ਬੀਸੀ ਵਿੱਚ ਤੁਹਾਡੇ ਕਰਨ ਵਾਲੇ ਕੰਮਾਂ ਦੀ ਸੂਚੀ ਵਿੱਚ ਇੱਕ ਜ਼ਰੂਰੀ ਕੰਮ ਬਣਾਉਂਦਾ ਹੈ।
ਵੈਨਕੂਵਰ ਦਾ ਸਭ ਤੋਂ ਪੁਰਾਣਾ ਆਕਰਸ਼ਣ, ਮੂਲ ਰੂਪ ਵਿੱਚ 1889 ਵਿੱਚ ਬਣਾਇਆ ਗਿਆ ਸੀ, ਅਤੇ ਕੇਪਿਲਾਨੋ ਨਦੀ 'ਤੇ 450 ਫੁੱਟ (137 ਮੀਟਰ) ਲੰਬਾਈ ਅਤੇ 230 ਫੁੱਟ (70 ਮੀਟਰ) ਉਚਾਈ ਤਕ ਫੈਲਿਆ ਹੋਇਆ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤਕ ਇਸ 27 ਏਕੜ ਪਾਰਕ ਵਿੱਚ ਬਹੁਤ ਕੁਝ ਜੋੜਿਆ ਗਿਆ ਹੈ। ਟ੍ਰੀਟੌਪ ਐਡਵੈਂਚਰ, ਪਾਰਕ ਦਾ ਸਭ ਤੋਂ ਨਵਾਂ ਆਕਰਸ਼ਣ ਹੈ - ਹਮੇਸ਼ਾਂ ਰਹਿਣ ਵਾਲੀ ਹਰਿਆਲੀ ਦੇ ਵਿੱਚੋਂ ਲੰਘਦੇ ਸੱਤ ਸਸਪੈਨਸ਼ਨ ਬ੍ਰਿਜ ਤੁਹਾਨੂੰ ਜੰਗਲ ਦੀ ਜ਼ਮੀਨ ਤੋਂ 100 ਫੁੱਟ (30 ਮੀਟਰ) ਉੱਪਰ ਲੈ ਜਾਂਦੇ ਹਨ। ਗਾਈਡ ਦੇ ਨਾਲ ਕੁਦਰਤ ਦੇ ਦੌਰੇ, ਬੱਚਿਆਂ ਲਈ ਰੇਨਫੌਰੈਸਟ ਐਕਸਪਲੋਰਰ ਅਤੇ ਲਿਵਿੰਗ ਫੌਰੈਸਟ ਪ੍ਰਦਰਸ਼ਨੀ ਇਸ ਵਿਲੱਖਣ ਬਰਸਾਤੀ ਜੰਗਲ ਦੇ ਅਨੁਭਵ ਨੂੰ ਹੋਰ ਵਧੀਆ ਬਣਾ ਦਿੰਦੇ ਹਨ। ਬਿਗ ਹਾਊਸ ਵਿੱਚ ਸੰਗੀਤਮਈ ਮਨੋਰੰਜਨ ਅਤੇ ਫ਼ਰਸਟ ਨੇਸ਼ੰਜ਼ ਕਲਾਕਾਰਾਂ ਦਾ ਆਨੰਦ ਮਾਣੋ। ਟੋਟਮ ਪਾਰਕ ਵਿਖੇ ਅਤੇ ਕੇਪਿਲਾਨੋ ਟ੍ਰੈਂਪਸ ਦੇ ਨਾਲ ਫ਼ੋਟੋਆਂ ਖਿੱਚੋ। ਟੋਟਮ ਪਾਰਕ ਵਿਖੇ ਅਤੇ ਕੇਪਿਲਾਨੋ ਟ੍ਰੈਂਪਸ ਦੇ ਨਾਲ ਫ਼ੋਟੋਆਂ ਖਿੱਚੋ। ਪੂਰੇ ਕੈਨੇਡਾ ਤੋਂ ਵਧੀਆ ਚੀਜ਼ਾਂ ਨਾਲ ਭਰੀ ਅਤੇ ਘਰ ਦੇ ਬਣੇ ਫ਼ੱਜ ਵਾਲੀ ਗਿਫ਼ਟ ਸ਼ਾਪ ਦੇ ਦੌਰੇ ਨਾਲ ਆਪਣੇ ਦੌਰੇ ਨੂੰ ਹੋਰ ਵਧੀਆ ਬਣਾਓ! ਕੇਪਿਲਾਨੋ ਸਸਪੈਨਸ਼ਨ ਬ੍ਰਿਜ ਵਿਖੇ ਪੂਰੇ ਦਿਨ ਦੇ ਮਜ਼ੇ ਵਿੱਚ ਇਹ ਸਭ ਕੁਝ ਸ਼ਾਮਲ ਹੈ।
ਦਾਖ਼ਲੇ ਦੀ ਕੀਮਤ ਵਿੱਚ ਹੇਠਾਂ ਲਿਖੀਆਂ ਚੀਜ਼ਾਂ ਸ਼ਾਮਲ ਹਨ:
- ਕੇਪਿਲਾਨੋ ਸਸਪੈਨਸ਼ਨ ਬ੍ਰਿਜ
- ਟ੍ਰੀਟੌਪਸ ਐਡਵੈਂਚਰ
- ਕਲਿਫ਼ਹੈਂਗਰ ਸੈਰ
- ਲਿਵਿੰਗ ਫੌਰੈਸਟ ਪ੍ਰਦਰਸ਼ਨੀ
- ਸੱਤ ਏਕੜ ਦਾ ਵੈਸਟ ਕੋਸਟ ਬਰਸਾਤੀ ਜੰਗਲ
- ਕੰਪਲੀਮੈਂਟਰੀ ਗਾਈਡ ਦੇ ਨਾਲ ਵਾਤਾਵਰਨ ਸੰਬੰਧੀ ਟੂਰ
- ਦੁਨੀਆ ਦਾ ਸਭ ਤੋਂ ਵੱਡਾ ਨਿਜੀ ਟੋਟਮ ਪੋਲ ਸੰਗ੍ਰਹਿ
- ਕਿਆਪੈਲੈਨੋ ਵਿਕੇ ਬਿਗ ਹਾਊਸ
- ਸਟੋਰੀ ਸੈਂਟਰ
ਅੰਤਰਰਾਸ਼ਟਰੀ ਮਹਿਮਾਨ - ਕਿਰਪਾ ਕਰਕੇ ਨੋਟ ਕਰੋ ਕਿ ਹੁਣ ਜਹਾਜ਼ ਰਾਹੀਂ ਕੈਨੇਡਾ ਦੀ ਯਾਤਰਾ ਕਰਨ ਲਈ ਪ੍ਰਵਾਨਿਤ ਪਾਸਪੋਰਟ ਦੀ ਲੋੜ ਹੁੰਦੀ ਹੈ।
*ਕਿਰਪਾ ਕਰਕੇ ਨੋਟ ਕਰੋ: ਸਸਪੈਨਸ਼ਨ ਬ੍ਰਿਜ 'ਤੇ ਵਹੀਲਚੇਅਰ ਦੀ ਪਹੁੰਚ ਨਹੀਂ ਹੈ। ਵ੍ਹੀਲਚੇਅਰਾਂ ਵਾਲੇ ਯਾਤਰੀਆਂ ਨੂੰ, ਟੋਟਮ ਪਾਰਕ, ਸਟੋਰੀ ਸੇਂਟਰ, ਬਿਗ ਹਾਊਸ ਅਤੇ ਟ੍ਰੇਡਿੰਗ ਪੋਸਟ ਵਰਗੇ ਆਕਰਸ਼ਣਾਂ ਦਾ ਆਨੰਦ ਮਾਣਨ ਲਈ ਪਾਰਕ ਵਿੱਚ ਕੰਪਲੀਮੈਂਟਰੀ ਦਾਖ਼ਲਾ ਮਿਲਦਾ ਹੈ।
ਵਧੇਰੇ ਜਾਣਕਾਰੀ ਲਈ 604-985-7474 'ਤੇ ਸੰਪਰਕ ਕਰੋ ਜਾਂ ਸਾਨੂੰ info@capbridge.com 'ਤੇ ਈਮੇਲ ਕਰੋ।
|
|

|
ਅਸੀਂ ਹਰ ਰੋਜ਼ ਖੁੱਲ੍ਹੇ ਰਹਿੰਦੇ ਹਾਂ। ਦਸੰਬਰ 25 ਨੂੰ ਛੱਡ ਕੇ।
|
|
|
2008 ਲਈ ਕੰਮਕਾਜੀ ਸਮਾਂ
|
|
ਜਨਵਰੀ 6 - ਮਾਰਚ 14 ਸਵੇਰੇ 9:00 - ਸ਼ਾਮ 5:00
|
|
|
ਮਾਰਚ 15 - ਮਈ 2 ਸਵੇਰੇ 9:00 - ਸ਼ਾਮ 6:00
|
|
|
ਮਈ 3 - ਮਈ 16 ਸਵੇਰੇ 9:00 - ਸ਼ਾਮ 07:00
|
|
|
ਮਈ 17 - ਜੂਨ 27 ਸਵੇਰੇ 8:30 - ਸ਼ਾਮ 08:00
|
|
|
ਜੂਨ 28 - ਅਗਸਤ 10 ਸਵੇਰੇ 08:30 - ਸ਼ਾਮ 9:00
|
|
|
ਅਗਸਤ 11 - ਸਤੰਬਰ 1 ਸਵੇਰੇ 08:30 - ਸ਼ਾਮ 8:00
|
|
|
ਸਤੰਬਰ 2 - ਅਕਤੂਬਰ 3 ਸਵੇਰੇ 9:00 - ਸ਼ਾਮ 7:00
|
|
|
ਅਕਤੂਬਰ 4 - ਨਵੰਬਰ 1 ਸਵੇਰੇ 9:00 - ਸ਼ਾਮ 6:00
|
|
|
ਨਵੰਬਰ 2 - ਦਸੰਬਰ 5 ਸਵੇਰੇ 9:00 - ਸ਼ਾਮ 5:00
|
|
|
ਦਸੰਬਰ 6 - ਜਨਵਰੀ 3 ਸਵੇਰੇ 10:00 - ਸ਼ਾਮ 9:00
|
|
|